Regarding pending internet bill

Complaint Date:
By:
Category: Business

Company Name: ,

ਵਿਸ਼ਾ: ਬੰਦ ਹੋਏ ਇੰਟਰਨੈਟ ਕੁਨੈਕਸ਼ਨ ਦਾ ਪੈੰਡਿੰਗ ਬਿਲ ਦੱਸ ਕੇ ਹਰਾਸ਼ ਕਰਨ ਸਬੰਧੀ।
***
ਸ੍ਰੀ ਮਾਨ ਜੀ,
ਬੇਨਤੀ ਹੈ ਕਿ ਮੈਂ ਜੁਲਾਈ, 2014 ਵਿੱਚ Idea Shom room, Phase 7, SAS Ngar Mohali ਤੋਂ ਆਪਣੇ ਘਰ ਦੇ ਪਤੇ ਪਿੰਡ ਗੋਬਿੰਦਗੜ੍ਹ, ਤਹਿਸੀਲ ਤੇ ਜ਼ਿਲਾ ਐਸ.ਏ.ਐਸ. ਨਗਰ ਦੇ ਪਤੇ ਇੰਟਰਨੈਟ ਕੁਨੈਕਸ਼ਨ ਲਿਆ ਸੀ, ਜਿਸ ਦੀ ਮੇਰੇ ਵਲੋਂ ਲੱਗਭੱਗ 2200/ ਰੁ. ਦੀ ਰਕਮ ਜਮਾਂ ਕਰਵਾ ਦਿੱਤੀ ਗਈ ਸੀ। ਇਸ ਰਕਮ ਵਿੱਚ ਕੰਪਨੀ ਨੇ ਮੈਨੂੰ ਇਕ ਡੋਂਗਲ ਅਤੇ ਸਿਮ ਕਾਰਡ ਜਾਰੀ ਕਰ ਦਿੱਤਾ, ਜਿਸ ਦਾ ਨੰਬਰ 9914588836 ਸੀ। ਇਹ ਕੁਨੈਕਸ਼ਨ ਲੱਗਭੱਗ ਮੇਰੇ ਪਾਸ ਇਕ ਮਹੀਨਾ ਹੀ ਰਿਹਾ। ਇਸ ਕੁਨੈਕਸ਼ਨ ਦਾ ਮੇਰੇ ਘਰ ਦੇ ਪਤੇ ਤੇ ਕੋਈ ਸਿਗਨਲ ਨਾ ਮਿਲਣ ਕਰਕੇ ਇਹ ਕੁਨੈਕਸ਼ਨ ਨਹੀਂ ਚਲ ਰਿਹਾ ਸੀ। ਇਸ ਕੁਨੈਕਸ਼ਨ ਦਾ ਮੈਨੂੰ ਮਿਤੀ 23 ਜੁਲਾਈ, 2014 ਤੋਂ 22 ਅਗਸਤ, 2014 ਤੱਕ ਬਿਲ ਪ੍ਰਾਪਤ ਹੋਇਆ ਜਿਸ ਦੀ ਰਕਮ 482.76 ਸੀ। ਇਸ ਬਿਲ ਦੀ ਅਦਾਇਗੀ ਬਾਰੇ ਮੇਰੇ ਵਲੋਂ idea show room, ਫੇਜ਼ 7 ਵਿਖੇ ਤਾਇਨਾਤ ਮੈਡਮ ਹਰਪ੍ਰੀਤ ਕੌਰ ਨਾਲ ਗੱਲ ਕੀਤੀ ਗਈ ਕਿ ਇਹ ਕੁਨੈਕਸ਼ਨ ਚੰਗੀ ਤਰਾਂ ਨਹੀਂ ਚਲ ਰਿਹਾ। ਇਸ ਲਈ ਇਹ ਕੁਨੈਕਸ਼ਨ ਬੰਦ ਕਰ ਦਿੱਤਾ ਜਾਵੇ। ਇਸ ਤੇ ਮੈਡਮ ਹਰਪ੍ਰੀਤ ਕੌਰ ਵਲੋਂ ਮੇਰੇ ਪਾਸੋਂ ਡੋਂਗਲ ਵਾਪਿਸ ਲੈ ਲਈ ਅਤੇ ਬਿਲ ਦੀ ਰਕਮ ਅਡਜਸਟ ਕਰਕੇ ਮੈਨੂੰ ਹਜ਼ਾਰ ਰੁਪਿਆ ਵਾਪਿਸ ਦੇ ਦਿੱਤਾ ਗਿਆ। ਇਸ ਕਰਮਚਾਰਨ ਵਲੋਂ ਮੈਨੂੰ ਇਹ ਕਿਹਾ ਗਿਆ ਕਿ ਕੁਨੈਕਸ਼ਨ ਬੰਦ ਕਰ ਦਿੱਤਾ ਗਿਆ ਹੈ।
ਇਸ ਉਪਰੰਤ ਮੈਨੁੰ ਦਸੰਬਰ ਮਹੀਨੇ ਮੈਨੂੰ IDEA ਤੋਂ ਫੋਨ ਆਇਆ ਕਿ ਉਕਤ ਇੰਟਰਨੈਟ ਨੰਬਰ 9914588836 ਦਾ ਬਿਲ ਪੈਡਿੰਗ ਹੈ, ਜਿਸ ਦੀ ਰਕਮ ਲੱਗਭੱਗ 2000/-ਰੁ. ਤੋਂ ਉਪਰ ਦੱਸੀ ਗਈ ਸੀ। ਮੇਰੇ ਵਲੋਂ ਮੁੜ ਹਰਪ੍ਰੀਤ ਕੌਰ ਨਾਲ idea show room, phase 7 ਵਿਖੇ ਗੱਲ ਕੀਤੀ ਗਈ। ਜਿਸ ਤੇ ਉਨਾਂ ਨੇ ਕੁਨੈਕਸ਼ਨ ਬੰਦ ਹੋਣ ਬਾਰੇ ਵਿਸ਼ਵਾਸ਼ ਦੁਆਇਆ। ਇਸ ਸਬੰਧ idea ਦੇ ਕਰਮਚਾਰੀ ਸ੍ਰੀ ਲਲਿਤ ਸ਼ਰਮਾ ਜੀ ਨਾਲ ਫੋਨ ਨੰ: 8872640960 ਤੇ ਕੁਨੈਕਸ਼ਨ ਜੁਲਾਈ, 2014 ਤੋਂ ਬੰਦ ਹੋਣ ਬਾਰੇ ਦੱਸਿਆ ਗਿਆ ਤਾਂ ਉਨਾਂ ਕਿਹਾ ਕਿ ਬਿਲ ਦੀ ਉਕਤ ਰਕਮ ਅਫਸਟ ਕਰ ਦਿੱਤੀ ਗਈ ਹੈ ਜਦੋਂ ਕਿ ਮੇਰੇ ਵਲੋਂ ਇਹ ਕੁਨੈਕਸ਼ਨ, ਜੁਲਾਈ 2014 ਵਿੱਚ ਬੰਦ ਕਰ ਦਿੱਤਾ ਗਿਆ ਸੀ। ਇਸ ਉਪਰੰਤ ਮੈਨੂੰ ਜਨਵਰੀ, 2015 ਵਿੱਚ ਫਿਰ ਫੋਨ ਆਇਆ ਕਿ ਇਸੇ ਕੁਨੈਕਸ਼ਨ ਦਾ 300 ਰੁ. ਪੈਡਿੰਗ ਹੈ। ਮੇਰੇ ਵਲੋਂ ਕੰਪਨੀ ਨੂੰ ਦੱਸਿਆ ਕਿ ਇਹ ਕੁਨੈਕਸ਼ਨ ਮੇਰੇ ਵਲੋਂ ਜੁਲਾਈ, 2014 ਤੋਂ ਬੰਦ ਕਰਵਾਇਆ ਹੋਇਆ ਹੈ। ਇਸ ਉਪਰੰਤ ਮੈਨੂੰ ਮਿਤੀ 18.3.2015 ਨੂੰ ਮੁੜ ਫੋਨ ਆਇਆ ਕਿ ਮੇਰੇ ਉਕਤ ਨੰਬਰ ਦਾ ਹੀ 1500/-ਬਿਲ ਪੈਡਿੰਗ ਹੈ।
ਮੈਂ ਅੱਗੇ ਫਿਰ ਦਸਣਾ ਚਾਹੁੰਦਾ ਹਾਂ ਕਿ ਮੇਰੇ ਵਲੋਂ 9914588836 ਨੰਬਰ ਜੁਲਾਈ, 2014 ਵਿੱਚ ਬੰਦ ਕਰ ਦਿੱਤਾ ਗਿਆ ਸੀ। ਇਸ ਸਬੰਧ ਵਿੱਚ ਮੇਰੇ ਵਲੋ਼ ਵਾਰ ਵਾਰ ਹਰਪ੍ਰੀਤ ਕੋਰ ਲਾਲ idea ਸ਼ੋ ਰੂਮ ਵਿਖੇ ਦੱਸ ਦਿੱਤਾ ਗਿਆ ਸੀ ਅਤੇ ਉਸ ਵਲੋਂ ਵਾਰ ਵਾਰ ਵਿਸ਼ਵਾਸ ਦੁਆਇਆ ਕਿ ਕੁਨੈਕਸ਼ਨ ਬੰਦ ਹੋ ਚੁੱਕਾ ਹੈ। ਜਦੋਂ ਇਹ ਕੁਨੈਕਸ਼ਨ ਬੰਦ ਹੋ ਚੁੱਕਾ ਹੈ ਤਾਂ ਇਸ ਦੇ ਬਿਲ ਬਾਰੇ ਮੈਨੂੰ ਵਾਰ ਵਾਰ ਫੌਲ ਕਰਕੇ idea ਦੇ ਕਰਮਚਾਰੀਆਂ ਵਲੋਂ ਕਿਉਂ ਹਰਾਸ਼ ਕੀਤਾ ਜਾ ਰਿਹਾ ਹੈ। ਇਸ ਕਰਕੇ idea Cellular Ltd., C 105, Industrial Area Phase 7 Mohali-160055 ਦੇ ਸਬੰਧਤ ਕਰਮਚਾਰੀਆਂ ਨੂੰ (ਜਿੰਨਾਂ ਵਿੱਚ ਮੈਡਮ ਹਰਪ੍ਰੀਤ ਕੌਰ ਵੀ ਸ਼ਾਮਲ ਹੈ) ਨੂੰ ਜੁਰਮਾਨਾ ਕੀਤਾ ਜਾਵੇ ਤਾਂ ਜੋ ਉਹ ਅੱਗੇ ਤੋਂ ਆਪਣੀ ਡਿਊਟੀ ਪ੍ਰਤੀ ਸੁਚੇਤ ਰਹਿਣ।

ਮਿਤੀ: ਆਪ ਜੀ ਦਾ ਵਿਸ਼ਵਾਸ ਪਾਤਰ

( ਮੋਹਨ ਸਿੰਘ )
ਪਿੰਡ ਗੋਬਿੰਦਗੜ੍ਹ,
ਤਹਿਸੀਲ ਤੇ ਜ਼ਿਲਾ ਐਸ.ਏ.ਐਸ.ਨਗਰ।
9914184836

Regarding pending internet bill
0 votes, 0.00 avg. rating (0% score)

Leave a Reply

  • (will not be published)

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


2 + one =